DivineMercyNovena-Punjabi

ਖੁਦਾ ਦੀ ਦਇਆ ਦਾ ਨੌਂਵੀਨਾ- ਪਹਿਲਾ ਦਿਨ

ਖੁਦਾ ਦੀ ਦਇਆ ਦਾ ਨੌਂਵੀਨਾ- ਪਹਿਲਾ ਦਿਨ

(ਇਹ ਨੌਵੀਨਾ ਪਾਕ ਸ਼ੁਕਰਵਾਰ ਭਾਵ ਗੁੱਡ ਫਰਾਈਡੇ ਨੂੰ ਸ਼ੁਰੂ ਹੁੰਦਾ ਹੈ)

C:\Users\Pawan\AppData\Local\Microsoft\Windows\Temporary Internet Files\Content.Word\images (19).jpeg

“ਮੈਂ ਚਾਹੁੰਦਾ ਹਾਂ ਕਿ ਤੁਸੀਂ ਇਨ੍ਹਾਂ ਨੌਂ ਦਿਨਾਂ ਦੌਰਾਨ ਸਾਰੀ ਰੂਹ ਨੂੰ ਮੇਰੀ ਰਹਿਮਤ ਦੇ ਝਰਨੇ ਵਿੱਚ ਲਿਆਓ, ਤਾਂ ਜੋ ਉਨ੍ਹਾਂ ਨੂੰ ਉਹ ਸਾਰੀ ਤਾਕਤ ਅਤੇ ਦਿਲਾਸਾ ਮਿਲੇ ਜਿਸਦੀ ਉਨ੍ਹਾਂ ਨੂੰ ਜ਼ਿੰਦਗੀ ਦੇ ਦੁਖਾਂ ਵਿੱਚ ਜ਼ਰੂਰਤ ਹੈ, ਖ਼ਾਸ ਕਰ ਮੌਤ ਦੇ ਸਮੇਂ। ਹਰ ਰੋਜ਼ ਵੱਖੋ ਵੱਖਰੀਆਂ ਰੂਹਾਂ ਦੇ  ਸਮੂਹਾਂ ਨੂੰ ਮੇਰੇ ਦਿਲ ਅੱਗੇ ਲਿਆਓ ਅਤੇ ਉਨ੍ਹਾਂ ਨੂੰ ਮੇਰੀ ਰਹਿਮਤ ਦੇ ਸਮੁੰਦਰ ਵਿੱਚ ਡੋਬੋ।” (ਡਾਇਰੀ: 1209) “ਇਸ ਨੌਵੀਨਾ ਦੇ ਜ਼ਰੀਏ ਮੈਂ ਰੂਹ ਨੂੰ ਕਿਰਪਾ ਦੇ ਸਾਰੇ ਤੌਹਫੇ ਦਵਾਂਗਾ” (ਡਾਇਰੀ 796) ਹਾਲਾਂਕਿ ਪ੍ਰਭੂ ਨੇ ਸਾਨੂੰ ਇਸ ਨੌਵੀਨਾ ਨੂੰ ਪਾਕ ਸ਼ੁਕਰਵਾਰ ਤੋਂ ਮਨਾਉਣ ਦਾ ਆਦੇਸ਼ ਦਿੱਤਾ ਹੈ, ਪਰ ਉਸਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਇਹ ਕਿਸੇ ਵੀ ਸਮੇਂ ਅਤੇ ਜਦੋਂ ਵੀ ਜ਼ਰੂਰਤ ਹੋਏ, ਇਹ ਨੌਵੀਨਾ ਕੀਤਾ ਜਾ ਸਕਦਾ ਹੈ।

ਪ੍ਰੋਹਿਤ: ਬਾਪ ਬੇਟੇ ਅਤੇ ਰੁਹਪਾਕ ਦੇ ਨਾਮ ਉੱਤੇ।

ਸੰਗਤ: ਅਮੀਨ

ਪ੍ਰੋਹਿਤ: ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਪਿਤਾ ਪਰਮੇਸ਼ਰ ਦਾ ਪ੍ਰੇਮ ਅਤੇ ਪਵਿੱਤਰ ਆਤਮਾ ਦੀ ਸਾਂਝ ਤੁਹਾਡੇ ਸਾਰਿਆਂ ਦੇ ਨਾਲ ਹੋਵੇ।

ਸੰਗਤ: ਅਤੇ ਤੁਹਾਡੀ ਰੁਹ ਨਾਲ ਵੀ ਹੋਵੇ।

ਪ੍ਰੋਹਿਤ: ਐ ਪ੍ਰਭੂ ਯਿਸੂ, ਅਸੀਂ ਸੰਤਨੀ ਫੌਸਟੀਨਾ ਦੁਆਰਾ ਪ੍ਰਭੂ ਦੀ ਦਇਆ ਵਿਖਾਉਣ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਸਵਰਗੀ ਪਿਤਾ, ਅਸੀਂ ਪਵਿੱਤਰ ਕੁਵਾਰੀ ਮਰੀਅਮ, ਤੁਹਾਡੀ ਪਿਆਰੀ ਬੇਟੀ, ਤੁਹਾਡੇ ਪਿਆਰੇ ਪੁੱਤਰ ਦੀ ਮਾਤਾ ਅਤੇ ਪਵਿੱਤਰ ਆਤਮਾ ਦੀ ਮਦਦ ਦੁਆਰਾ ਤੁਹਾਡੀ ਦਇਆ ਪਾਉਣ ਲਈ ਇਸ ਜਗ੍ਹਾ ਨੂੰ ਚੁਨਣ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਐ ਸਰਬਸ਼ਕਤੀਮਾਨ ਪ੍ਰਭੂ, ਪਵਿੱਤਰ ਕੁਵਾਰੀ ਮਰੀਅਮ ਦੀ ਸਿਫਾਰਿਸ਼ ਦੁਆਰਾ ਜਦੋਂ ਅਸੀਂ ਇਸ ਸੰਗਤ ਵਿੱਚੋ ਤੁਹਾਨੂੰ ਦੁਖੀ ਹੋਈਆਂ ਰੂਹਾਂ ਦੀ ਡੂੰਘਾਈ ਤੋਂ ਦੁਹਾਈ ਦਿੰਦੇ ਹਾਂ, ਤਾਂ ਸਾਡੀ ਦੁਹਾਈ ਸੁਣੋ ਅਤੇ ਸਾਡੇ ਤੇ ਦਇਆ ਕਰੋ। ਸਾਡੇ ਪੁਰਖਿਆਂ ਦੇ ਪਾਪਾਂ ਨੂੰ ਭੁੱਲ ਜਾਓ ਪਰ ਇਸ ਦੀ ਬਜਾਏ ਆਪਣੀ ਸ਼ਕਤੀ, ਆਪਣਾ ਨਾਮ ਅਤੇ ਆਪਣੇ ਪਿਆਰੇ ਪੁੱਤਰ ਦੇ ਦੁਖ ਨੂੰ ਯਾਦ ਕਰੋ ਅਤੇ ਸਾਡੇ ਤੇ ਦਇਆ ਕਰੋ। ਐ ਯਿਸੂ, ਸਲੀਬ ‘ਤੇ ਮਰਦੇ ਸਮੇਂ, ਸਾਡੀਆਂ ਰੂਹਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ, ਤੁਸੀਂ ਕਿਹਾ, “ਮੈਂ ਪਿਆਸਾ ਹਾਂ”। ਅਸੀਂ ਤੁਹਾਡੀ ਉਸਤਤ ਕਰਦੇ ਹਾਂ। ਸਵਰਗੀ ਪਿਤਾ, ਅਸੀਂ ਦੁਨੀਆਂ ਨੂੰ ਪਿਆਰ ਕਰਨ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਕਿਉਂਕਿ ਤੁਸੀਂ ਆਪਣੇ ਇਕਲੌਤੇ ਪੁੱਤਰ ਨੂੰ ਦੇ ਦਿੱਤਾ, ਤਾਂ ਜੋ ਹਰ ਕੋਈ ਜੋ ਉਸ ਉੱਤੇ  ਵਿਸ਼ਵਾਸ ਕਰਦਾ ਹੈ ਉਹ ਨਾਸ਼ ਨਾ ਹੋਵੇ ਪਰ ਸਦੀਵੀ ਜੀਵਨ ਪਾ ਸਕੇ। ਆਪਣੀ ਮਹਾਨ ਦਇਆ ਵਿੱਚ ਤੁਸੀਂ ਆਪਣੀ ਪਵਿੱਤਰ ਮਾਂ ਨੂੰ ਸਾਡੀ ਮਾਂ ਦੇ ਤੌਰ ਤੇ ਦੇ ਦਿੱਤਾ, ਜਦੋਂ ਤੁਸੀਂ ਉਸ ਨੂੰ ਸੰਤ ਜੋਹਨ ਨੂੰ ਸੌਂਪਿਆ, ਅਤੇ ਕਿਹਾ “ਵੇਖ ਤੇਰੀ ਮਾਂ”। ਅਸੀਂ ਪੇਸ਼ ਕਰਦੇ ਹਾਂ ਉਹ ਸਾਰੇ ਜੋ ਆਪਣੇ ਪਰਿਵਾਰਕ ਮੈਂਬਰਾਂ, ਜੀਵਤ ਅਤੇ ਮੋਇਆ ਹੋਇਆ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਨਾਲ ਇਸ ਨੌਵੀਨਾ ਵਿੱਚ ਸ਼ਾਮਲ ਹੁੰਦੇ ਹਨ ਯਿਸੂ ਦਾ ਦਇਆ ਭਰਿਆ ਆਪਣੇ ਕੀਮਤੀ ਲਹੂ ਨਾਲ ਆਪਣੇ ਸਰੀਰ, ਮਨ, ਰੂਹ, ਜ਼ਮੀਰ, ਯਾਦਾਸ਼ਤ, ਵਿਚਾਰਾਂ ਅਤੇ ਗਿਆਨ ਇੰਦਰੀਆਂ ਨੂੰ ਪਵਿੱਤਰ ਬਣਾਵੇ ਅਤੇ ਸਾਨੂੰ ਪਾਪ, ਸਰਾਪ, ਬਿਮਾਰੀ ਅਤੇ ਬੁਰਾਈ ਦੀ ਸ਼ਕਤੀ ਦੇ ਸਾਰੇ ਬੰਧਨਾਂ ਤੋਂ ਬਚਾਓ ਅਤੇ ਸਾਨੂੰ ਪਵਿੱਤਰ ਬਣਾਓ।

ਪ੍ਰੋਹਿਤ ਅਤੇ ਸੰਗਤ: ਹੇ ਯਿਸੂ ਤੂੰ ਮਰ ਗਿਆ ਹੈ, ਪਰ ਜੀਵਨ ਦੇ ਸ੍ਰੋਤ ਰੂਹਾਂ ਦੇ ਲਈ ਵੱਗ ਗਿਆ ਹੈ। ਦਇਆ ਦਾ ਸਾਗਰ ਸਾਰੀ ਦੁਨੀਆਂ  ਦੇ ਲਈ ਖੁਲ ਗਿਆ ਹੈ। ਐ ਜੀਵਨ ਦੇ ਚਸ਼ਮੇ, ਬਿਨਾਂ ਸੀਮਾ ਦੀ ਦਇਆ, ਸਾਰੇ ਸੰਸਾਰ ਨੂੰ ਲਪੇਟ ਕੇ ਸਾਡੇ ਉੱਤੇ ਆਪਣੇ ਆਪ ਨੂੰ ਖ਼ਾਲੀ ਕਰ ਲਵੋ। ਐ ਪਾਣੀ ਅਤੇ ਲਹੂ, ਜੋ ਪ੍ਰਭੂ ਯਿਸੂ ਦੇ ਪਾਕ ਦਿਲ ਵਿੱਚੋ ਜੀਵਨ ਦਾ ਸ੍ਰੋਤ ਬਣ ਸਾਡੇ ਤੇ ਵੱਗ ਗਿਆ ਹੈ ਮੈ ਤੁਹਾਡੇ ਤੇ ਭਰੋਸਾ ਰੱਖਦਾ ਹਾਂ!

ਆਓ ਅਸੀਂ ਹੁਣ ਆਪਣੇ ਗੁਨਾਹਾਂ ਅਤੇ ਗਲਤੀਆਂ ਲਈ ਆਪਣੇ ਦਿਲ ਨੂੰ ਜਾਂਚੀਏ।

ਤੌਬਾ ਦਾ ਅਮਲ

ਐ ਮੇਰੇ ਖ਼ੁਦਾ ਮੈਂ ਸਾਰੇ ਦਿਲ ਨਾਲ ਅਫ਼ਸੋਸ ਕਰਦਾ ਹਾਂ, ਕਿਉਂਜੋ ਮੈਂ ਆਪਣੇ ਗੁਨਾਹਾਂ ਨਾਲ ਤੈਨੂੰ ਨਾਰਾਜ਼ ਕੀਤਾ, ਜਿਹੜਾ ਬੇਹੱਦ ਚੰਗਾ ਅਤੇ ਸਾਰੇ ਪਿਆਰ ਦੇ ਲਾਇਕ ਹੈ। ਨਾਲੇ ਮੈਂ ਪੱਕਾ ਇਰਾਦਾ ਵੀ ਕਰਦਾ ਹਾਂ ਕਿ ਤੇਰੇ ਪਾਕ ਫਜ਼ਲ ਦੀ ਮੱਦਦ ਨਾਲ ਫਿਰ ਗੁਨਾਹ ਨਾ ਕਰਾਂਗਾ ਅਤੇ ਗੁਨਾਹ ਦੇ ਮੌਕਿਆਂ ਤੋਂ ਦੂਰ ਰਹਾਂਗਾ। ਆਮੀਨ। 

ਪ੍ਰੋਹਿਤ:

ਦਇਆ ਦੀ ਰੋਜ਼ਰੀ

ਐ ਸਾਡੇ ਬਾਪ ਜਿਹੜਾ ਤੂੰ ਆਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ, ਜ਼ਮੀਨ ਉੱਤੇ ਵੀ ਹੋਵੇ ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਵਾਰਾ ਨੂੰ ਮਾਫ ਕਰਦੇ ਹਾਂ ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ ਆਮੀਨ।

ਸਲਾਮ ਏ ਮਰੀਅਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਧੰਨ ਹੈ ਨਾਲੇ ਧੰਨ ਹੈ ਤੇਰੇ ਕੁੱਖ ਦਾ ਫਲ ਯਿਸੂ 

ਐ ਹਜ਼ਰਤ ਮਰੀਅਮ ਖ਼ੁਦਾ ਦੀ ਮਾਂ ਅਸਾਂ ਗੁਨਾਹਗਾਰਾਂ ਲਈ ਦੁਆ ਕਰ ਹੁਣ ਅਤੇ ਸਾਡੀ ਮੌਤ ਦੇ ਵੇਲੇ। ਆਮੀਨ।

ਰਸੂਲ ਦਾ ਕਲਮਾ 

ਮੈਂ ਇਕ ਖੁਦਾ ਉੱਤੇ ਈਮਾਨ ਰੱਖਦਾ ਹਾਂ ਜਿਹੜਾ ਬਾਪ ਪੂਰੀ ਕੁਦਰਤ ਵਾਲਾ ਆਸਮਾਨ ਅਤੇ ਜ਼ਮੀਨ ਦਾ ਪੈਦਾ ਕਰਨ ਵਾਲਾ ਹੈ ਮੈਂ ਯਿਸੂ ਮਸੀਹ ਉੱਤੇ ਈਮਾਨ ਰੱਖਦਾ ਹਾਂ ਜਿਹੜਾ ਉਸ ਦਾ ਇਕਲੌਤਾ ਬੇਟਾ ਅਤੇ ਸਾਡਾ ਖ਼ੁਦਾ ਖੁਦਾਵੰਦ ਹੈ ਉਹ ਰੂਹ ਪਾਕ ਦੀ ਕੁਦਰਤ ਨਾਲ ਕੁਆਰੀ ਮਰੀਅਮ ਦੇ ਗਰਭ ਵਿਚ ਪਿਆ ਅਤੇ ਉਸ ਤੋਂ ਜਨਮ ਲਿਆ ਉਸਨੇ ਪੇਨਤੁਸ ਪਿਲਾਤੁਸ ਦੀ ਅਹਿਤ ਵਿੱਚ ਦੁੱਖ ਉਠਾਇਆ ਸਲੀਬ ਉੱਤੇ ਚਾੜਿਆ ਗਿਆ  ਮਰ ਗਿਆ ਅਤੇ ਦੱਬਿਆ ਗਿਆ ਬਰਜੱਥ ਵਿੱਚ ਜਾ ਉਤਰਿਆ ਅਤੇ ਤੀਜੇ ਦਿਹਾਡ਼ੇ ਮੁਰਦਿਆਂ ਵਿੱਚੋ ਉੱਠਿਆ ਆਸਮਾਨ ਤੇ ਚੜ੍ਹ ਗਿਆ ਅਤੇ  ਖ਼ੁਦਾ ਬਾਪ ਪੂਰੀ ਕੁਦਰਤ ਵਾਲੇ ਦੇ ਸੱਜੇ ਹੱਥ ਜਾ ਬੈਠਾ ਜਿੱਥੋਂ ਜਿਊਂਦਿਆਂ ਅਤੇ ਮੁਰਦਿਆਂ ਦਾ ਇਨਸਾਫ਼ ਕਰਨ ਲਈ ਫਿਰ ਆਵੇਗਾ। ਮੈਂ ਈਮਾਨ ਰੱਖਦਾ ਹਾਂ ਰੂਹਪਾਕ ਉੱਤੇ ਇਕ ਪਾਕ ਕੈਥੋਲਿਕ ਕਲੀਸੀਆ ਪਾਕ ਲੋਕਾਂ ਦੀ ਸਾਂਝ ਗੁਨਾਹਾਂ ਦੀ ਮੁਆਫ਼ੀ ਜਿਸਮ ਦਾ ਜੀ ਉੱਠਣਾ ਅਤੇ ਹਮੇਸ਼ਾ ਦੀ ਜ਼ਿੰਦਗੀ ਉੱਤੇ। ਆਮੀਨ

ਹਰ ਭੇਦ ਸ਼ੁਰੂ ਕਰਨ ਦੇ ਵੇਲੇ ਦੀ ਪ੍ਰਾਰਥਨਾ

ਐ ਪੂਰੀ ਕੁਦਰਤ ਵਾਲੇ ਅਤੇ  ਅਕਾਲ ਖ਼ੁਦਾ ਬਾਪ ਸਾਡੇ ਅਤੇ ਸਾਰੇ ਸੰਸਾਰ ਦੇ ਗੁਨਾਹ ਦੇ ਕੁਫਾਰੇ ਵਜੋਂ ਮੈਂ ਤੈਨੂੰ ਤੇਰੇ ਪਿਆਰੇ ਬੇਟੇ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਬਦਨ ਅਤੇ ਲਹੂ, ਰੂਹ ਅਤੇ ਖੁਦਾਈ ਸੁਭਾਅ ਨੂੰ ਤੇਰੇ ਅੱਗੇ ਨਜ਼ਰ ਚੜ੍ਹਾਉਂਦਾ ਹਾਂ

ਛੋਟੇ ਮਣਕਿਆਂ ਤੇ ਦਸ ਵਾਰੀ ਪੜ੍ਹੀ ਜਾਣ ਵਾਲੀ ਪ੍ਰਾਰਥਨਾ

ਆਗੂ : ਪ੍ਰਭੂ ਯਿਸੂ ਦੇ ਦੁੱਖਾਂ ਭਰੀ ਸਲੀਬੀ ਮੌਤ ਦੇ ਵਸੀਲੇ 

ਸੰਗਤ: ਸਾਡੇ ਉੱਤੇ ਅਤੇ ਸਾਰੇ ਸੰਸਾਰ ਉੱਤੇ ਰਹਿਮ ਕਰ। 

5 ਭੇਦ ਦੇ ਪਿੱਛੋਂ ਤਿੰਨ ਵਾਰੀ ਪੜ੍ਹੀ ਜਾਣ ਵਾਲੀ ਪ੍ਰਾਰਥਨਾ

ਸੰਗਤ ਮਿਲ ਕੇ: ਐ ਪਾਕ ਖ਼ੁਦਾ, ਐ ਪਾਕ ਅਤੇ ਪੂਰੀ ਕੁਦਰਤ ਵਾਲੇ ਖੁਦਾ, ਐ ਪਾਕ ਅਤੇ ਅਕਾਲ ਖ਼ੁਦਾ, ਸਾਡੇ ਉੱਤੇ ਅਤੇ ਸਾਰੇ ਸੰਸਾਰ ਉੱਤੇ ਰਹਿਮ ਕਰ।

ਆਗੂ: ਪ੍ਰਭੂ ਦੀ ਅਪਾਰ ਦਇਆ ਉਸਦੇ ਸਾਰੇ ਕੰਮਾਂ ਉੱਤੇ ਛਾਈ ਰਹਿੰਦੀ ਹੈ।

ਸਭ: ਮੈਂ ਹਮੇਸ਼ਾ ਉਸ ਦੀ ਦਇਆ ਦਾ ਗੁਣਗਾਣ ਕਰਦਾ ਰਹਾਂਗਾ।

ਅਸੀਂ ਸੰਤ ਪਾਪਾ ਦੇ ਖਾਸ ਇਰਾਦਿਆਂ ਲਈ ਪ੍ਰਾਰਥਨਾ ਕਰਦੇ ਹਾਂ।

ਐ ਸਾਡੇ ਬਾਪ ਜਿਹੜਾ ਤੂੰ ਆਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ, ਜ਼ਮੀਨ ਉੱਤੇ ਵੀ ਹੋਵੇ ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਵਾਰਾ ਨੂੰ ਮਾਫ ਕਰਦੇ ਹਾਂ ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ ਆਮੀਨ।

ਸਲਾਮ ਏ ਮਰੀਅਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਧੰਨ ਹੈ ਨਾਲੇ ਧੰਨ ਹੈ ਤੇਰੇ ਕੁੱਖ ਦਾ ਫਲ ਯਿਸੂ 

ਐ ਹਜ਼ਰਤ ਮਰੀਅਮ ਖ਼ੁਦਾ ਦੀ ਮਾਂ ਅਸਾਂ ਗੁਨਾਹਗਾਰਾਂ ਲਈ ਦੁਆ ਕਰ ਹੁਣ ਅਤੇ ਸਾਡੀ ਮੌਤ ਦੇ ਵੇਲੇ। ਆਮੀਨ।

ਬਾਪ ਅਤੇ ਬੇਟਾ ਅਤੇ ਰੂਪ ਪਾਕ ਦੀ ਵਡਿਆਈ ਹੋਵੇ ਜਿਹੜੇ ਮੁੜੋ ਹੁਣ ਹੈ ਅਤੇ ਹਮੇਸ਼ਾ ਹੋਵੇਗੀ। ਆਮੀਨ।

ਸਮਾਪਤੀ ਪ੍ਰਾਰਥਨਾ

ਐ ਖ਼ੁਦਾ ਦਿਆਲੂ ਬਾਪ, ਤੂੰ ਆਪਣੇ ਬੇਟੇ ਦੇ ਰਾਹੀਂ ਆਪਣੇ ਪਿਆਰ ਨੂੰ ਸਾਡੇ ਤੇ ਪ੍ਰਗਟ ਕੀਤਾ ਅਤੇ ਪਵਿੱਤਰ ਆਤਮਾ ਸਾਡੇ ਮਦਦਗਾਰ ਰਾਹੀਂ ਸਾਡੇ ਦਿਲਾਂ ‘ਚ ਪਾਇਆ ਹੈ। ਅੱਜ ਅਸੀਂ ਸਾਰੇ ਸੰਸਾਰ ਨੂੰ ਆਦਮੀਆਂ ਅਤੇ ਔਰਤਾਂ ਨੂੰ ਤੇਰੇ ਸਾਹਮਣੇ ਸੌਂਪ ਦਿੰਦੇ ਹਾਂ। ਆਪਣੀ ਦਇਆ ਅਸਾਂ ਪਾਪੀਆਂ ‘ਤੇ ਬਰਸ਼ਾ ਸਾਡੀਆਂ ਕਮਜ਼ੋਰੀਆਂ ਤੋਂ ਸਾਨੂੰ ਸ਼ਿਫਾ ਪ੍ਰਦਾਨ ਕਰ ਹਰ ਬੁਰਾਈ ‘ਤੇ ਜਿੱਤ ਪਾ। ਕਿਰਪਾ ਕਰ ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੀ ਦਇਆ ਦਾ ਅਨੁਭਵ ਕਰ ਸਕਣ। ਐ ਪਾਕ ਤਸਲੀਮ ਖ਼ੁਦਾ ਤੇਰੇ ਵਿੱਚ ਹੀ ਉਹ ਸੱਚੀ ਉਮੀਦ ਦਾ ਸ੍ਰੋਤ ਲੱਭ ਸਕਣ। ਐ ਸਦੀਵੀ ਬਾਪ ਤੇਰੇ ਬੇਟੇ ਦੇ ਸਲੀਬੀ ਦੁੱਖ ਅਤੇ ਪੁਨਰਉਥਾਨ ਦੁਆਰਾ ਸਾਡੇ ਅਤੇ ਸਾਰੇ ਸੰਸਾਰ ਉੱਤੇ ਦਇਆ ਕਰ। ਆਮੀਨ।

ਪ੍ਰੋਹਿਤ: ਪ੍ਰਭੂ ਤੁਹਾਡੇ ਨਾਲ ਹੋਵੇ।

ਸੰਗਤ: ਅਤੇ ਤੁਹਾਡੀ ਰੂਹ ਨਾਲ ਵੀ ਹੋਵੇ।

ਪ੍ਰੋਹਿਤ: ਪੂਰੀ ਕੁਦਰਤ ਵਾਲਾ ਦਿਆਲੂ ਖ਼ੁਦਾ ਬਾਪ ਬੇਟਾ ਅਤੇ ਰੂਪ ਪਾਕ  ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ।

ਸੰਗਤ: ਆਮੀਨ।